blog post

254 Food Distribution

‘ਨਰ ਸੇਵਾ , ਨਾਰਾਇਣ ਸੇਵਾ’ ਤੇ ਆਧਾਰਿਤ , 21 ਸਾਲ ਤੋ ਸਮਾਜ ਦੀ ਸੇਵਾ ਵਿੱਚ ਇਲਾਕੇ ਦੀ ਸਿਰਮੌਰ ਸੰਸਥਾ ਜੋ ਕਿ ਇਲਾਕੇ ਦੀਆਂ ਵਿਧਵਾ ਤੇ ਬੇਸਹਾਰਾ ਜ਼ਰੂਰਤਮੰਦ ਔਰਤਾਂ ਨੂੰ ਹਰ ਮਹੀਨੇ ਦੇ ਪਹਿਲੇ ਐਤਵਾਰ ਰਸੋਈ ਦੀ ਜ਼ਰੂਰਤ ਦਾ ਸਾਰਾ ਸਾਮਾਨ ਵੰਡ ਕੇ ਉਹਨਾਂ ਲਈ ਵਰਦਾਨ ਸਿੱਧ ਹੋਈ ਹੈ । ਇਸ ਸੰਸਥਾ **ਨਿਸ਼ਕਾਮ ਸੇਵਾ ਸੰਮਤੀ** ਨੇ ਆਪਣਾ **254ਵਾ ਰਾਸ਼ਨ ਵੰਡ ਪ੍ਰੋਗਰਾਮ** ਸਰਪ੍ਰਸਤ ਸ੍ਰੀ ਯਸ਼ ਪਾਲ ਅਗਰਵਾਲ ਜੀ ਤੇ ਪ੍ਰਧਾਨ ਸ੍ਰੀ ਮਨੋਜ ਦਿਵੇਦੀ ਜੀ ਦੀ ਅਗਵਾਈ ਹੇਠ **04 ਅਗਸਤ 2024 ਦਿਨ ਐਤਵਾਰ ਨੂੰ ਅਗਰਵਾਲ ਭਵਨ , ਕੋਟਕਪੂਰਾ** ਵਿਖੇ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸੰਮਤੀ ਦੇ ਸੀਨੀਅਰ ਸਕੱਤਰ ਲੈਕਚਰਾਰ ਸ੍ਰੀ ਵਰਿੰਦਰ ਕਟਾਰੀਆ ਵੱਲੋਂ ਮਹਰੂਮ ਡਾਕਟਰ ਸੁਰਿੰਦਰ ਕੁਮਾਰ ਦ੍ਵਿਵੇਦੀ ਜੀ ਨੂੰ ਯਾਦ ਕਰਦਿਆ ਕੀਤੀ ਗਈ । ਕਟਾਰੀਆ ਜੀ ਨੇ ਸੰਮਤੀ ਦੀ ਕਾਰਜ ਪ੍ਰਣਾਲੀ ਬਾਰੇ ਮੁੱਖ ਮਹਿਮਾਨ ਨੂੰ ਵਿਸਥਾਰ ਨਾਲ ਦੱਸਿਆ I ਸਰਪ੍ਰਸਤ ਸ੍ਰੀ ਯਸ਼ ਪਾਲ ਅਗਰਵਾਲ ਜੀ ਹਾਜਰ ਮੈਂਬਰਾਂ ਨੂੰ ਦੱਸਿਆ ਕਿ ਕਿਸ ਤਰਾਂ ਨਿਸ਼ਕਾਮ ਸੇਵਾ ਸੰਮਤੀ ਭਵਿੱਖ ਵਿਚ ਆਪਣੇ ਪਰਿਵਾਰ ਦਾ ਵਿਸਤਾਰ ਕਰੇਗੀ I ਉਨਾਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਖੂਬਸੂਰਤ ਸਮਝ ਭਰੇ ਸ਼ਬਦਾਂ ਨਾਲ ਮਨੁੱਖ ਦੇ ਜੀਵਨ ਵਿਚ ਪਾਪ ਤੇ ਪੁੰਨ ਦੀ ਬਹੁਤ ਸਹੀ ਤਰੀਕੇ ਨਾਲ ਕਹਾਣੀ ਦੇ ਰੂਪ ਵਿੱਚ ਵਿਆਖਿਆ ਕੀਤੀ I ਨਿਸ਼ਕਾਮ ਸੇਵਾ ਸੰਮਤੀ ਦੇ ਪ੍ਰਧਾਨ ਸ੍ਰੀ ਮਨੋਜ ਦ੍ਵਿਵੇਦੀ ਜੀ ਨੇ ਮੁਖ ਮਹਿਮਾਨ ਨੂੰ ਸੰਮਤੀ ਦੀ ਰਾਸ਼ਨ ਵੰਡ ਪ੍ਰਣਾਲੀ ਬਾਰੇ ਦੱਸਿਆ ਕੀ ਕਿਸ ਤਰ੍ਹਾਂ ਹਰ ਮਹੀਨੇ ਮੁਫ਼ਤ ਰਾਸ਼ਨ ਲੋੜਵੰਧ ਔਰਤਾਂ ਦੇ ਘਰ ਪਹੁੰਚਾਇਆ ਜਾ ਰਿਹਾ ਹੈ I ਸੰਮਤੀ ਦੇ ਸੀਨੀਅਰ ਮੈਂਬਰ ਤੇ ਮੁਖ ਸਲਾਹਕਾਰ ਸ੍ਰੀ ਟੀ . ਆਰ. ਅਰੋੜਾ ਜੀ ਨੇ ਹਾਜਰ ਮੈਂਬਰਾ ਨੂੰ ਵੱਧ ਤੋਂ ਵੱਧ ਦਾਨੀ ਸੱਜਣ ਸੰਮਤੀ ਨਾਲ ਜੋੜਨ ਦੀ ਅਪੀਲ ਕੀਤੀ ।

ਇਸ ਸਮਾਗਮ ਦੀ **ਮੁੱਖ ਮਹਿਮਾਨ ਸਤਿਕਾਰਯੋਗ ਸਰਦਾਰ ਜਗਮੋਹਨ ਸਿੰਘ ਜੱਗੀ ਸਨ ਜੋ ਕੀ ਆਪਣੇ ਜੀਵਨ ਸਾਥੀ ਸੁਖਵਿੰਦਰ ਕੌਰ ਜੀ , ਆਪਣੇ ਬੇਟੇ ਹਰਗੁਨ ਸਿੰਘ ਅਤੇ ਪਿਤਾ ਸਰਦਾਰ ਅਮਰ ਸਿੰਘ** ਜੀ ਨਾਲ ਹਾਜਰ ਸਨ । ਮੁਖ ਮਹਿਮਾਨ ਜੀ ਨੇ ਸੰਮਤੀ ਵਲੋਂ ਕਿੱਤੇ ਜਾ ਰਹੇ ਨਿਸ਼ਕਾਮ ਸੇਵਾ ਦੀ ਸ਼ਲਾਘਾ ਕੀਤੀ ਭੋਜਨ ਦੇ ਦਾਨ ਨੂੰ ਮਹਾਦਾਨ ਕਿਹਾ ਤੇ ਵਾਹੇਗੁਰੁ ਅੱਗੇ ਪ੍ਰਥਨਾ ਕੀਤੀ ਤੇ ਕਿਹਾ ਜਿਸ ਤਰ੍ਹਾਂ ਨਾਲ ਸੰਮਤੀ ਨਾਲ ਪਿਛਲੇ 21 ਸਾਲਾਂ ਤੋਂ ਜਰੂਰਤਮੰਦ ਔਰਤਾਂ ਦੀ ਸੇਵਾ ਵਿਚ ਜੁਟੀ ਹੈ ਉਹ ਕਾਬਿਲੇ ਤਾਰੀਫ਼ ਹੈ ਤੇ **ਜੱਗੀ ਜੀ ਨੇ ਇਸ ਤੋਂ ਪ੍ਰਭਾਵਿਤ ਹੋ ਕੇ 11000/- ਜਰੂਰਤਮੰਦਾਂ ਦੇ ਰਾਸ਼ਨ ਲਈ ਸੰਮਤੀ ਦਾਨ ਦੇ ਰੂਪ ਵਿੱਚ ਦਿੱਤੇ ।**ਮੁੱਖ ਮਹਿਮਾਨ ਜੀ ਨੇ ਕਿਹਾ ਕਿ ਸੰਮਤੀ ਬਹੁਤ ਹੀ ਸੁੱਚਜੇ ਢੰਗ ਅਤੇ ਪਾਰਦਰਸ਼ਤਾ ਨਾਲ ਚੱਲ ਰਹੀ ਹੈ । ਪ੍ਰੋਗਰਾਮ ਤੇ ਆਏ ਮੁੱਖ ਮਹਿਮਾਨ ਤੇ ਮੈਬਰਾਂ ਲਈ **ਚਾਹ ਦੀ ਸੇਵਾ ਇਸ ਵਾਰ ਸੰਮਤੀ ਦੇ ਦਾਨੀ ਸੱਜਣ ਸ੍ਰੀ ਸੰਜੀਵ ਢੀਂਗੜਾ ਜੀ ਨੇ ਨਿਭਾਈ ।** ਇੱਥੇ ਸਰਪ੍ਰਸਤ ਯਸ਼ਪਾਲ ਜੀ ਨੇ ਮੁੱਖ ਮਹਿਮਾਨ ਨੂੰ ਦੱਸਿਆ ਕੇ ਸੰਮਤੀ ਨੂੰ ਦਾਨ ਕਿਤੇ ਪੈਸੇ ਦੀ ਵਰਤੋ ਸਿਰਫ ਬੇਸਹਾਰਾ ਦੀ ਜਰੂਰਤ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ ਇਸ ਲਈ ਚਾਹ ਪਾਣੀ ਦੀ ਸੇਵਾ ਹਰ ਵਾਰ ਦੇ ਤਰ੍ਹਾਂ ਦਾਨੀ ਸੱਜਣਾ ਵਲੋਂ ਕੀਤੀ ਜਾਂਦੀ ਹੈ |

**ਆਖਿਰ ਚ ਮੁੱਖ ਮਹਿਮਾਨ ਸਰਦਾਰ ਜਗਮੋਹਨ ਸਿੰਘ ਜੱਗੀ ਜੀ ਨੇ ਆਪਣੇ ਜੀਵਨ ਸਾਥੀ ਸੁਖਵਿੰਦਰ ਕੌਰ ਜੀ , ਆਪਣੇ ਬੇਟੇ ਹਰਗੁਨ ਸਿੰਘ ਅਤੇ ਪਿਤਾ ਸਰਦਾਰ ਅਮਰ ਸਿੰਘ ਜੀ ਨਾਲ ਮਿਲ ਕੇ ਅਗਸਤ ਮਹੀਨੇ ਦੀਆਂ ਰਾਸ਼ਨ ਭਰੀਆਂ ਦੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।** ਇਸ ਉਪਰੰਤ ਸੰਮਤੀ ਦੇ ਮੈਂਬਰਾ ਨੇ 20 ਟੀਮਾਂ ਬਣਾ ਕੇ ਕੋਟਕਪੂਰਾ , ਜੈਤੋ ਤੇ ਇਸ ਦੇ ਨਜ਼ਦੀਕੀ ੨੫ ਪਿੰਡਾਂ ਦੀਆਂ 350 ਵਿੱਧਵਾ ਤੇ ਬੇਸਹਾਰਾ ਔਰਤਾਂ ਦੇ ਘਰਾਂ ਚ ਰਾਸ਼ਨ ਪਹੁਚਿਆਂ । ਇਸ ਮੌਕੇ ਸ਼ਹਿਰ ਦੇ ਪਤਵੰਤੇ ਵਿਅਕਤੀ ਅਤੇ ਸੰਮਤੀ ਦੇ ਸੀਨੀਅਰ ਮੈਂਬਰ ਸ੍ਰੀ ਟੀ. ਆਰ. ਅਰੋੜਾ, ਲੈਕਚਰਾਰ ਵਰਿੰਦਰ ਕਟਾਰੀਆ , ਕੈਸ਼ੀਅਰ ਸ੍ਰੀ ਸੋਮਨਾਥ ਗਰਗ ਅਤੇ ਰਜਿੰਦਰ ਗਰਗ ,ਵਰਿੰਦਰ ਕਟਾਰੀਆ , ਯਾਮਿਨੀ , ਸੁਭਾਸ਼ ਮਿੱਤਲ ਜੀ , ਸੁਭਾਸ਼ ਗੁਪਤਾ , ਪਵਨ ਗੋਇਲ , ਸ੍ਰੀ ਮਤੀ ਮਾਹੀ ਵਰਮਾ , ਸ਼੍ਰੀਮਤੀ ਸੁਨੀਤਾ ਰਾਣੀ , ਕੁਲਭੂਸ਼ਨ ਕੌੜਾ, ਨਿਖਿਲ ਗੁਪਤਾ , ਵਿਪਨ ਚੋਪੜਾ , ਅਮਰਜੀਤ ਮਿੰਟੂ , ਸੰਦੀਪ ਸਚਦੇਵਾ , ਕੁਲਦੀਪ ਚੰਦ , ਇੰਜ. ਬਲਦੇਵ ਸਿੰਘ ,ਕ੍ਰਿਸ਼ਨ ਕੁਮਾਰ ਮੁਨੀਮ , ਜਸਵਿੰਦਰ ਸਿੰਘ ਢਿਲਵਾਂ, ਸੁਰਿੰਦਰ ਸਿੰਗਲਾ , ਮੁਕੇਸ਼ ਜਿੰਦਲ , ਸੁਭਾਸ਼ ਗੁਪਤਾ , ਰਾਜਿੰਦਰ ਕੁਮਾਰ , ਸੰਜੀਵ ਕੁਮਾਰ , ਸੰਦੀਪ ਸਚਦੇਵਾ , ਮਨਮੋਹਨ ਸਿੰਘ ਚਾਵਲਾ , ਸ਼ਾਮ ਲਾਲ ਸਿੰਗਲਾ , ਸੁਰਿੰਦਰ ਸਿੰਗਲਾ ,ਸੁਰਿੰਦਰ ਕੁਮਾਰ , ਕੁਲਦੀਪ ਸਿੰਘ , ਸੁਭਾਸ਼ ਮਿੱਤਲ , ਸੁਭਾਸ਼ ਬਾਂਸਲ , ਸਰਦਾਰ ਬੂਟਾ ਸਿੰਘ ਪੁਰਬਾ ਆਦਿ ਪਤਵੰਤੇ ਸੱਜਣ ਹਾਜ਼ਰ ਰਹੇ । ਅਗਲਾ 255ਵਾ ਮਾਸਿਕ ਰਾਸ਼ਨ ਵੰਡ ਪ੍ਰੋਗਰਾਮ **1 ਸਿਤੰਬਰ 2024 ਨੂੰ ਨਗਰ ਕੌਂਸਿਲ, ਟਾਊਨ ਹਾਲ ਵਿਖੇ ਹੋਵੇਗਾ ।**

blog post