250 Food Distribution
ਨਿਸ਼ਕਾਮ ਸੇਵਾ ਸੰਮਤੀ ( ਰਜਿ. ) ਕੋਟਕਪੂਰਾ ਦੇ 250ਵੇਂ ਮਾਸਿਕ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਨਿਸ਼ਕਾਮ ਸੇਵਾ ਸੰਮਤੀ ਦੇ ਸਰਪ੍ਰਸਤ ਸ੍ਰੀ ਯਸ਼ ਪਾਲ ਅਗਰਵਾਲ ਤੇ ਪ੍ਰਧਾਨ ਸ੍ਰੀ ਮਨੋਜ ਦਿਵੇਦੀ ਅਗਵਾਈ ਹੇਠ 7 ਅਪ੍ਰੈਲ 2024 ਦਿਨ ਐਤਵਾਰ ਨੂੰ ਨਗਰ ਕੌਂਸਲ ਦੇ ਟਾਊਨ ਹਾਲ , ਕੋਟਕਪੂਰਾ ਵਿਖੇ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਮਿਤੀ ਦੇ ਸੀਨੀਅਰ ਸਕੱਤਰ ਲੈਕਚਰਾਰ ਸ੍ਰੀ ਵਰਿੰਦਰ ਕਟਾਰੀਆ ਵੱਲੋਂ ਕੀਤੀ ਗਈ ।, ਸੰਮਤੀ ਦੇ ਸਰਪ੍ਰਸਤ ਸ੍ਰੀ ਯਸ਼ਪਾਲ ਅੱਗਰਵਾਲ ਜੀ ਨੇ ਸੰਮਤੀ ਦੇ ਕੀਤੇ ਕੰਮਾ ਦੀ ਚਰਚਾ ਕੀਤੀ ਤੇ ਸੰਮਤੀ ਦੇ ਹਰ ਮੈਂਬਰ ਨੂੰ ਹੋਰ ਵੱਧ ਤੋ ਵੱਧ ਮੈਂਬਰ ਜੋੜਨ ਦੀ ਬੇਨਤੀ ਵੀ ਕੀਤੀ । ਸੰਮਤੀ ਦੇ ਪ੍ਰਧਾਨ ਸ੍ਰੀ ਮਨੋਜ ਦਿਵੇਦੀ ਜੀ ਨੇ ਦੱਸਿਆ ਕਿ 250 ਮਹੀਨੇ ਤੋਂ ਸੰਮਤੀ ਲੋੜਵੰਦ ਬੇਸਹਾਰਾ ਮਾਤਾਵਾ ਤੇ ਭੈਣਾਂ ਨੂੰ ਇਕ ਮਹੀਨੇ ਦਾ ਰਾਸ਼ਨ ਮੁਹਈਆ ਕਰਵਾ ਰਹੀ ਹੈ ਤੇ ਅਗਲੇ ਮਹੀਨੇ ਤੋ ਹੋਰ ਲੋੜਵੰਦਾ ਨੂੰ ਸੰਮਤੀ ਨਾਲਜੋੜਿਆ ਜਾਵੇਗਾ । ਨਵੇਂ ਜੁੜੇ ਦਾਨੀ ਸੱਜਣਾ ਦਾ ਧੰਨਵਾਦ ਤਾੜਿਆ ਮਾਰ ਕੇ ਕੀਤਾ ਗਿਆ ।
ਇਸ ਸਮਾਗਮ ਦੀ ਮੁੱਖ ਮਹਿਮਾਨ , ਡਾ ਕੰਵਲ
ਸੇਠੀ ਤੇ , ਡਾ ਪੂਜਾ ਸੇਠੀ ਦੁਆਰਾ ਸੰਮਤੀ ਵਲੋ ਕੀਤੇ ਜਾ ਰਹੇ ਕੰਮਾ ਦੀ ਸ਼ਲਾਘਾ ਕੀਤੀ । ਮੁੱਖ ਮਹਿਮਾਨ ਨੇ ਆਪਣੀ ਖੁਸ਼ੀ ਨਾਲ ਸੰਮਤੀ ਨੂੰ ਗੁਪਤ ਦਾਨ ਦਿੱਤਾ ਗਿਆ । ਆਖਿਰ ਚ ਮੁੱਖ ਮਹਿਮਾਨ ਨੇ ਜੀ ਨੇ ਅਪ੍ਰੈਲ ਮਹੀਨੇ ਰਾਸ਼ਨ ਦੀਆਂ ਭਰੀਆਂ ਦੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਉਪਰਾਂਤ ਸੰਮਤੀ ਦੇ ਮੈਂਬਰਾ ਨੇ 20 ਟੀਮਾਂ ਬਣਾ ਕੇ ਕੋਟਕਪੂਰਾ , ਜੈਤੋ ਤੇ ਇਸ ਦੇ ਨਜ਼ਦੀਕੀ 24 ਪਿੰਡਾਂ ਦੀਆਂ 260 ਵਿੱਧਵਾ ਤੇ ਬੇਸਹਾਰਾ ਔਰਤਾਂ ਦੇ ਘਰਾਂ ਚ ਰਾਸ਼ਨ ਪਹੁਚਿਆਂ । ਪ੍ਰੋਗਰਾਮ ਤੇ ਆਏ ਮੁੱਖ ਮਹਿਮਾਨ ਤੇ ਮੈਬਰਾਂ ਲਈ ਚਾਹ ਦੀ ਸੇਵਾ ਇਸ ਵਾਰ ਸੰਮਤੀ ਦੇ ਦਾਨੀ ਸੱਜਣ ਸੰਜੀਵ ਢੀਂਗਰਾ ਜੀ ਨੇ ਨਿਭਾਈ । ਇੱਥੇ ਸਰਪਰਸਤ ਯਸ਼ਪਾਲ ਜੀ ਨੇ ਮੁੱਖ ਮਹਿਮਾਨ ਨੂੰ ਦੱਸਿਆ ਕੇ ਸੰਮਤੀ ਨੂੰ ਦਾਨ ਕਿਤੇ ਪੈਸੇ ਦੀ ਵਰਤੋ ਸਿਰਫ ਬੇਸਹਾਰਾ ਦੀ ਜਰੂਰਤ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ ਇਸ ਲਈ ਚਾਹ ਪਾਣੀ ਦੀ ਸੇਵਾ ਹਰ ਵਾਰ ਦੇ ਤਰ੍ਹਾਂ। ਦਾਨੀ ਸੱਜਣਾ ਵਲੋਂ ਕੀਤੀ ਜਾਂਦੀ ਹੈ ।
ਇਸ ਮੌਕੇ ਸ਼ਹਿਰ ਦੇ ਪਤਵੰਤੇ ਵਿਅਕਤੀ ਅਤੇ ਸੰਮਤੀ ਮੈਂਬਰ ਟੀ. ਆਰ. ਅਰੋੜਾ ਜੀ , ਸ੍ਰੀ ਸੁਭਾਸ਼ ਜਰਮਨੀ , ਲੈਕਚਰਾਰ ਵਰਿੰਦਰ ਕਟਾਰੀਆ , ਸ. ਮਨਮੋਹਨ ਚਾਵਲਾ ਜੀ , ਇੰਜ ਮਨਦੀਪ ਸਿੰਘ ,ਸ੍ਰੀ ਬਿਲਵਾ ਮੰਗਲ , ਸ੍ਰੀ ਸੋਮਨਾਥ ਗਰਗ ਜੀ, ਸ੍ਰੀ ਸੰਜੀਵ ਧੀਂਗੜਾ , ਸ੍ਰੀ ਡਾਕਟਰ ਕਟਾਰੀਆ, ਸ੍ਰੀ ਕ੍ਰਿਸ਼ਨ ਮੁਨੀਮ ਜੀ , ਸ਼੍ਰੀ ਮਤੀ ਮਨਜੀਤ ਨੰਗਲ,ਸ਼੍ਰੀ ਮਤੀ ਸਤੋਸ਼ ਰਾਣੀ , ਮਾਸਟਰ ਇਕਬਾਲ ਸਿੰਘ ਮੱਲਣ ,ਜਸਵਿੰਦਰ ਸਿੰਘ ਢਿਲਵਾਂ, ਰਾਜਿੰਦਰ ਗਰਗ , ਸੁਰਿੰਦਰ ਸਿੰਗਲਾ , ਮੈਡਮ ਮਾਹੀ , ਸੁਨੀਤਾ ਰਾਣੀ , ਕੁਲਦੀਪ ਸਿੰਘ , ਡਾਕਟਰ ਮੁਹੰਮਦ ਬਸ਼ੀਰ , ਲਲਿਤ ਬਜਾਜ , ਆਦਿ ਪਤਵੰਤੇ ਸੱਜਣ ਹਾਜ਼ਰ ਰਹੇ।
