249 Food Distribution
ਨਿਸ਼ਕਾਮ ਸੇਵਾ ਸੰਮਤੀ ( ਰਜਿ. ) ਕੋਟਕਪੂਰਾ ਦੇ 249ਵੇਂ ਮਾਸਿਕ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਨਿਸ਼ਕਾਮ ਸੇਵਾ ਸੰਮਤੀ ਦੇ ਸਰਪ੍ਰਸਤ ਸ੍ਰੀ ਯਸ਼ ਪਾਲ ਅਗਰਵਾਲ ਤੇ ਪ੍ਰਧਾਨ ਸ੍ਰੀ ਮਨੋਜ ਦਿਵੇਦੀ ਅਗਵਾਈ ਹੇਠ 3 ਮਾਰਚ 2024 ਦਿਨ ਐਤਵਾਰ ਨੂੰ ਨਗਰ ਕੌਂਸਲ ਦੇ ਟਾਊਨ ਹਾਲ , ਕੋਟਕਪੂਰਾ ਵਿਖੇ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਮਿਤੀ ਦੇ ਸੀਨੀਅਰ ਸਕੱਤਰ ਲੈਕਚਰਾਰ ਸ੍ਰੀ ਵਰਿੰਦਰ ਕਟਾਰੀਆ ਵੱਲੋਂ ਡਾ. ਸੁਰਿੰਦਰ ਕੁਮਾਰ ਦਿਵੇਦੀ ਜੀ ਨੂੰ ਯਾਦ ਕਰਦਿਆਂ ਅਤੇ ਉਹਨਾਂ ਵੱਲੋਂ ਕੀਤੀਆਂ ਸੇਵਾਵਾਂ ਦੀ ਭਰਪੂਰ ਸਲਾਘਾ ਕਰਦਿਆਂ ਕੀਤੀ ਗਈ ।, ਸੰਮਤੀ ਦੇ ਸਰਪ੍ਰਸਤ ਸ੍ਰੀ ਯਸ਼ਪਾਲ ਅੱਗਰਵਾਲ ਜੀ ਨੇ ਸੰਮਤੀ ਦੇ ਕੀਤੇ ਕੰਮਾ ਦੀ ਚਰਚਾ ਕੀਤੀ ਤੇ ਸੰਮਤੀ ਦੇ ਹਰ ਮੈਂਬਰ ਨੂੰ ਹੋਰ ਵੱਧ ਤੋ ਵੱਧ ਮੈਂਬਰ ਜੋੜਨ ਦੀ ਬੇਨਤੀ ਵੀ ਕੀਤੀ । ਸੰਮਤੀ ਦੇ ਪ੍ਰਧਾਨ ਸ੍ਰੀ ਮਨੋਜ ਦਿਵੇਦੀ ਜੀ ਨੇ ਭੋਰੋਸਾ ਦਿੱਤਾ ਕਿ ਉਹ ਇਸ ਸੰਮਤੀ ਨੂੰ ਪੂਰੀ ਤਨਦੇਹੀ ਨਾਲ ਤੇ ਸਭ ਦੇ ਸਹਿਯੋਗ ਨਾਲ ਅੱਗੇ ਵਧਾਉਣਗੇ । ਉਨਾ ਨੇ ਕਿਹਾ ਕਿ ਆਪਾਂ ਸਭ ਨੂੰ ਆਪਣੇ ਸਮੇ ਵਿੱਚੋ ਕੁੱਝ ਸਮਾ ਸਮਾਜ ਸੇਵਾ ਵਿਚ ਲਗਾਉਣਾ ਚਾਹਿਦਾ ਹੈ । ਇਸ ਮੌਕੇ ਸ੍ਰੀ ਮਨੋਜ ਦਿਵੇਦੀ ਜੀ ਵਲੋਂ ਨਵੇਂ 5 ਨਵੇਂ ਮੈਂਬਰ ਸਮਿਤੀ ਨਾਲ ਜੋੜਨ ਤੇ ਸਾਰੇ ਮੈਂਬਰਾਂ ਵਲੋਂ ਤਾੜੀਆਂ ਵਜਾ ਕੇ ਸਵਾਗਤ ਕੀਤਾ।
ਇਸ ਸਮਾਗਮ ਦੀ ਮੁੱਖ ਮਹਿਮਾਨ , ਵਰਿੰਦਰ ਕਟਾਰੀਆ ਜੀ ਦੇ ਬੇਟਾ ਸ੍ਰੀ ਸਿਧਾਰਥ ਕਟਾਰੀਆ ( ਕਨੇਡਾ ) ਅਤੇ ਨਵਜੀਤ ਕਟਾਰੀਆ ( ਕਨੇਡਾ ) ਨੂੰਹ ਰਾਣੀ ਜੀ ਦੁਆਰਾ ਸੰਮਤੀ ਵਲੋ ਕੀਤੇ ਜਾ ਰਹੇ ਕੰਮਾ ਦੀ ਸ਼ਲਾਘਾ ਕੀਤੀ । ਕਟਾਰੀਆ ਜੀ ਨੇ ਉਨਾ ਨੂੰ ਸੰਮਤੀ ਦੇ ਕੰਮ ਬਾਰੇ ਬਾਰੇ ਦੱਸਿਆ । ਮੁੱਖ ਮਹਿਮਾਨ ਨੇ ਆਪਣੀ ਖੁਸ਼ੀ ਨਾਲ ਸੰਮਤੀ ਨੂੰ 5100/- ਰੁਪਏ ਦਾਨ ਦਿੱਤੇ । ਆਖਿਰ ਚ ਮੁੱਖ ਮਹਿਮਾਨ ਨੇ ਜੀ ਨੇ ਮਾਰਚ ਮਹੀਨੇ ਰਾਸ਼ਨ ਦੀਆਂ ਭਰੀਆਂ ਦੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸ਼ਹਿਰ ਦੇ ਪਤਵੰਤੇ ਵਿਅਕਤੀ ਅਤੇ ਸੰਮਤੀ ਮੈਂਬਰ ਸ੍ਰੀ ਸੁਭਾਸ਼ ਜਰਮਨੀ , ਲੈਕਚਰਾਰ ਅਨੀਤਾ ਕਟਾਰੀਆ , ਸ੍ਰੀ ਸੁਭਾਸ਼ ਮਿੱਤਲ , ਸ. ਮਨਮੋਹਨ ਚਾਵਲਾ ਜੀ , ਸ੍ਰੀ ਬਿਲਵਾ ਮੰਗਲ , ਸ੍ਰੀ ਸੋਮਨਾਥ ਗਰਗ ਜੀ, ਸ੍ਰੀ ਸੰਜੀਵ ਧੀਂਗੜਾ , ਸ੍ਰੀ ਡਾਕਟਰ ਕਟਾਰੀਆ, ਸ੍ਰੀ ਕ੍ਰਿਸ਼ਨ ਮੁਨੀਮ ਜੀ ,ਮਨਜੀਤ ਸਿੰਘ,ਸ਼੍ਰੀ ਐਲ ਡੀ ਮਹਿਰਾ,ਸ਼੍ਰੀ ਸੰਦੀਪ ਸਚਦੇਵਾ, ਸ਼੍ਰੀ ਮਤੀ ਮਨਜੀਤ ਨੰਗਲ,ਸ਼੍ਰੀ ਮਤੀ ਸਤੋਸ਼ ਰਾਣੀ , ਮਾਸਟਰ ਇਕਬਾਲ ਸਿੰਘ , ਅਨਿਲ ਜੈਨ , ਜਸਵਿੰਦਰ ਸਿੰਘ , ਮੁਕੇਸ਼ ਕੁਮਾਰ , ਜਗਸੀਰ ਖਾਰਾ , ਰਾਜਿੰਦਰ ਗਰਗ , ਸਵਰਣ ਸਿੰਘ , ਮਾਸਟਰ ਜੋਗਿੰਦਰ ਸਿੰਘ , ਸੁਰਿੰਦਰ ਸਿੰਗਲਾ , ਸੁਖਵਿੰਦਰ ਸਿੰਘ ਸੁੱਖੀ , ਸੁਰਿੰਦਰ ਗਲਹੋਤਰਾ , ਸੁਨੀਤਾ ਰਾਣੀ , ਆਦਿ ਪਤਵੰਤੇ ਸੱਜਣ ਹਾਜ਼ਰ ਰਹੇ।
